ਜੇ ਤੁਹਾਡੀ ਜਾਂ ਤੁਹਾਡੇ ਪਾਲਤੂ ਜਾਨਵਰਾਂ ਦੀ ਅਚਾਨਕ ਜਾਂ ਬਿਨਾ ਕਾਰਨ ਤਬੀਅਤ ਖਰਾਬ ਹੁੰਦੀ ਹੈ ਜਾਂ ਜ਼ਹਿਰ ਚੜ੍ਹਨ ਦੇ ਚਿੰਨ੍ਹ ਨਜ਼ਰ ਆਉਣ ਤਾਂ ਆਪਣੇ ਡਾਕਟਰ ਜਾਂ ਪਸ਼ੂ ਡਾਕਟਰ ਨੂੰ ਬੁਲਾਓ।
ਕਾਈ ਇੱਕ ਜੀਵਤ ਵਸਤੂ ਹੈ ਜੋ ਪੌਦਿਆਂ ਵਾਂਗ ਵੱਧਣ ਲਈ ਸੂਰਜ ਦੀ ਰੌਸ਼ਨੀ ਦੀ ਵਰਤੋਂ ਕਰਦੀ ਹੈ।. ਕਾਈ ਝੀਲ ਵਿੱਚ ਰਹਿਣ ਵਾਲੀਆਂ ਮੱਛੀਆਂ ਅਤੇ ਦੂਜੇ ਜਾਨਵਰਾਂ ਲਈ ਇੱਕ ਮਹੱਤਵਪੂਰਨ ਭੋਜਨ ਹੈ।. ਪਰ ਕਾਈ ਦੀਆਂ ਕੁਝ ਕਿਸਮਾਂ ਅਜਿਹੇ ਜ਼ਹਿਰ ਪੈਦਾ ਕਰਦੀਆਂ ਹਨ ਜੋ ਲੋਕਾਂ ਅਤੇ ਪਾਲਤੂ ਜਾਨਵਰਾਂ ਦੇ ਲਈ ਨੁਕਸਾਨਦੇਹ ਹਨ।.
ਜ਼ਹਿਰੀਲੀ ਕਾਈ ਪਾਣੀ ਵਿੱਚ ਫੈਲੇ ਪੇਂਟ ਵਾਂਗ ਜਾਂ ਪਾਣੀ ਵਿੱਚ ਪਏ ਦਾਗ਼ ਜਾਂ ਗੁੱਛਿਆਂ ਵਾਂਗ ਦਿਖ ਸਕਦੀ ਹੈ।.
ਅਕਸਰ ਉਹ ਹਲਕੇ ਸਾਵੇ ਜਾਂ ਨੀਲੇ-ਹਰੇ ਰੰਗ ਦੇ ਹੁੰਦੇ ਹਨ ਪਰ ਉਹ ਹਰੇ, ਪੀਲੇ ਜਾਂ ਭੂਰੇ ਰੰਗ ਦੇ ਵੀ ਹੋ ਸਕਦੇ ਹਨ।. ਹੋਰ ਫੋਟੂਆਂ https://www.nwtoxicalgae.org/Gallery.aspx ਵਿਖੇ ਉਪਲਬਧ ਹਨ।. ਜੇ ਤੁਸੀਂ ਇਸ ਤਰ੍ਹਾਂ ਦੀ ਕਾਈ ਦੇਖੋ ਤਾਂ ਸੁਰੱਖਿਅਤ ਰਹੋ ਅਤੇ ਝੀਲ ਤੋਂ ਦੂਰ ਰਹੋ!
ਜੇ ਕਾਈ ਮੋਟੀ ਚਟਾਈ ਵਰਗੀ ਜਾਂ ਰੱਸੀਆਂ ਵਰਗੀ ਦਿੱਸਦੀ ਹੈ ਜਿਸਨੂੰ ਤੁਸੀਂ ਚੁੱਕ ਸਕਦੇ ਹੋ ਤਾਂ ਇਹ ਦੂਜੇ ਕਿਸਮ ਦੀ ਕਾਈ ਹੈ।. ਇਹ ਜ਼ਹਿਰ ਨਹੀਂ ਬਣਾਉਂਦੀ।.
ਅੱਜ ਵਾਸ਼ਿੰਗਟਨ ਸਟੇਟ ਵਿੱਚ ਕਿਹੜੀਆਂ ਝੀਲਾਂ ਵਿੱਚ ਜ਼ਹਿਰੀਲੀ ਕਾਈ ਹੈ, ਇਸ ਦਾ ਪਤਾ ਇੱਥੇ ਲਗਾਓ: www.nwtoxicalgae.org ਝੀਲਾਂ ਦੀ ਸੂਚੀ ਲਈ ਵੈਬਪੇਜ ਦਾ ਸੱਜਾ ਪਾਸਾ ਦੇਖੋ।. ਇਸ ਸੂਚੀ ਦੀਆਂ ਝੀਲਾਂ ਦੇ ਪਾਣੀ ਦੇ ਹਾਲ ਵਿੱਚ ਹੀ ਲਏ ਗਏ ਨਮੂਨਿਆਂ ਵਿੱਚ ਅਸੁਰੱਖਿਅਤ ਮਾਤਰਾ ਵਿੱਚ ਜ਼ਹਿਰ ਮਿਲਿਆ ਹੈ।.
ਜੇ ਲਾਲ ਰੰਗ ਵਿੱਚ ਲਿਖਿਆ ਹੋਇਆ ਹੈ “no lake is above guidelines” (ਕੋਈ ਵੀ ਝੀਲ ਸੇਧਾਂ ਤੋਂ ਉੱਪਰ ਨਹੀਂ ਹੈ), ਤਾਂ ਕਿਸੇ ਵੀ ਝੀਲ ਵਿੱਚ, ਜਿਥੋਂ ਹਾਲ ਵਿੱਚ ਹੀ ਨਮੂਨੇ ਲਏ ਗਏ ਹਨ, ਅਸੁਰੱਖਿਅਤ ਮਾਤਰਾ ਵਿੱਚ ਜ਼ਹਿਰ ਮੌਜੂਦ ਨਹੀਂ ਹਨ।.